ਜ਼ਮੀਨ ਦੀਆਂ ਕਿਸਮਾਂ (Types of Land)
ਮਾਲ ਵਿਭਾਗ ਦੇ ਰਿਕਾਰਡ ਦੀ ਪੂਰੀ ਜਾਣਕਾਰੀ
ਜਮ੍ਹਾਂਬੰਦੀ ਵਿੱਚ ਜ਼ਮੀਨ ਦੀ ਵਰਤੋਂ ਅਤੇ ਪਾਣੀ ਦੇ ਸਾਧਨਾਂ ਮੁਤਾਬਕ ਵੱਖ-ਵੱਖ ਕਿਸਮਾਂ ਦਰਜ ਹੁੰਦੀਆਂ ਹਨ। ਇਹ ਜਾਣਕਾਰੀ ਹਰ ਜ਼ਮੀਨ ਮਾਲਕ ਲਈ ਜ਼ਰੂਰੀ ਹੈ।
ਮੁੱਖ ਕਿਸਮਾਂ ਅਤੇ ਮਤਲਬ
1. ਚਾਹੀ (Chahi)
ਉਹ ਜ਼ਮੀਨ ਜਿਸ ਨੂੰ ਖੂਹ ਜਾਂ ਟਿਊਬਵੈੱਲ ਰਾਹੀਂ ਪਾਣੀ ਲੱਗਦਾ ਹੋਵੇ।
2. ਨਹਿਰੀ (Nehri)
ਉਹ ਰਕਬਾ ਜਿਸ ਨੂੰ ਸਿਰਫ ਸਰਕਾਰੀ ਨਹਿਰੀ ਪਾਣੀ ਮਿਲਦਾ ਹੋਵੇ।
3. ਬਰਾਨੀ (Barani)
ਖੇਤੀ ਵਾਲੀ ਉਹ ਜ਼ਮੀਨ ਜੋ ਸਿਰਫ ਮੀਂਹ ਦੇ ਪਾਣੀ 'ਤੇ ਨਿਰਭਰ ਹੋਵੇ।
4. ਗੈਰ-ਮੁਮਕਿਨ (Gair Mumkin)
ਜਿੱਥੇ ਖੇਤੀ ਨਾ ਹੋ ਸਕੇ, ਜਿਵੇਂ ਘਰ, ਰਸਤਾ, ਪਲਾਟ ਜਾਂ ਟੋਭਾ।
5. ਬੰਜਰ ਜਦੀਦ
ਜਿਸ ਜ਼ਮੀਨ 'ਤੇ ਲਗਾਤਾਰ 4 ਫਸਲਾਂ (2 ਸਾਲ) ਤੋਂ ਕੁਝ ਨਾ ਬੀਜਿਆ ਹੋਵੇ।
6. ਬੰਜਰ ਕਦੀਮ
ਜਿਸ ਜ਼ਮੀਨ 'ਤੇ ਲਗਾਤਾਰ 8 ਫਸਲਾਂ (4 ਸਾਲ) ਤੋਂ ਕੁਝ ਨਾ ਬੀਜਿਆ ਹੋਵੇ।
ਧਿਆਨ ਦਿਓ: ਜ਼ਮੀਨ ਖਰੀਦਣ ਵੇਲੇ ਫਰਦ ਵਿੱਚ 'ਭੌਂ ਦੀ ਕਿਸਮ' ਜ਼ਰੂਰ ਚੈੱਕ ਕਰੋ ਤਾਂ ਜੋ ਬਾਅਦ ਵਿੱਚ ਕਬਜ਼ੇ ਜਾਂ ਖੇਤੀ ਵਿੱਚ ਕੋਈ ਦਿੱਕਤ ਨਾ ਆਵੇ।
Monty Cyber Cafe - ਸਾਡਾ ਮਕਸਦ, ਸਹੀ ਜਾਣਕਾਰੀ।